ਗੁਰਦਾਸ ਮਾਨ (ਸ਼ਫਰਨਾਮਾ)
ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਫਰੀਦਕੋਟ ਵਿੱਚ ਪੈਂਦੇ ਪਿੰਡ ਗਿੱਦੜਬਾਹਾ (ਹੁਣ ਜਿਲ੍ਹਾ ਮੁਕਤਸਰ) ਵਿੱਚ ਮਾਤਾ ਤੇਜ ਕੌਰ ਅਤੇ ਪਿਤਾ ਗੁਰਦੇਵ ਸਿੰਘ ਦੇ ਘਰ ਹੋਇਆ। ਗੁਰਦਾਸ ਮਾਨ ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਹਨ। ਉਹਨਾਂ ਨੇ ਆਪਣੀ ਪੜਾਈ ਮਲੋਟ, ਫਰੀਦਕੋਟ, ਬਠਿੰਡਾ ਵਿੱਚ ਪੂਰੀ ਕੀਤੀ। ਉਹ ਆਪਣੀ ਅੱਗੇ ਦੀ ਪੜਾਈ ਪੂਰੀ ਕਰਨ ਲਈ ਪਟਿਆਲੇ ਪੜਨ ਲੱਗ ਪਏ ਉਹਨਾਂ ਨੇ ਫਿਜ਼ਿਕਲ ਦੇ ਵਿੱਚ ਮਾਸਟਰ ਡਿਗਰੀ ਵੀ ਲਈ ਅਤੇ ਉਚੇਰੀ ਵਿੱਦਿਆ ਹਾਸਲ ਕੀਤੀ। ਯੂਨੀਵਰਸਿਟੀ ਦੀ ਪੜਾਈ ਦੇ ਨਾਲ ਉਹ ਚੰਗਾ ਲਿਖਣ ਤੇ ਗਾਉਣ ਕਰਕੇ ਅਧਿਆਪਕਾਂ ਦੇ ਹਰਮਨ ਪਿਆਰੇ ਵਿਦਿਆਰਥੀ ਸਨ ਇਸਦੇ ਨਾਲ ਗੁਰਦਾਸ ਮਾਨ ਜੀ ਜੂਡੋ, ਕਰਾਟੇ ਦੇ ਖਿਡਾਰੀ ਵੀ ਰਹਿ ਚੁੱਕੇ ਹਨ ਉਹਨਾਂ ਜੂਡੋ ਖੇਡਦੇ ਸਮੇਂ ਬਲੈਕ ਬੇਲਿਟ ਵੀ ਜਿੱਤੀ।

ਜਿਸ ਤਰ੍ਹਾਂ ਕੇ ਗੁਰਦਾਸ ਮਾਨ ਯੂਨੀਵਰਸਿਟੀ ਸਮੇਂ ਤੋਂ ਹੀ ਚੰਗਾ ਰੰਗ ਰੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਦੇ ਰਹੇ ਅਤੇ ਆਪਣੀ ਗਾਇਕੀ, ਅਦਾਕਾਰੀ, ਕਲਮ, ਲਿਖਤਾਂ ਕਰਕੇ ਅਨੇਕਾ ਮਾਨ ਮਹਿਸੂਸ ਕਰਨ ਵਾਲੇ ਤਗਮੇਂ ਅਤੇ ਐਵਾਰਡ ਵੀ ਜਿੱਤੇ।
ਪੜਾਈ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਰੰਗਾਂ ਰੰਗ ਪ੍ਰੋਗਰਾਮ ਦੇ ਸਟੇਜ ਤੇ ਜਾਕੇ ਆਪਣੀ ਕਲਮ ਨਾਲ ਲਿਖਿਆ ਗੀਤ ਜਦ ਗਾਇਆ ਤਾਂ ਸਾਰੇ ਪਾਸੇ ਇੱਕ ਅਜੀਬ ਜਿਹੀ ਲਹਿਰ ਦੌੜ ਗਈ ਲੋਕ ਗੀਤ ਸੁਣ ਰਹੇ ਸਨ ਅਤੇ ਆਨੰਦ ਮਾਣ ਰਹੇ ਸਨ। ਉਸ ਸਟੇਂ ਤੋਂ ਗੁਰਦਾਸ ਮਾਨ ਨੇ ਕਾਮਯਾਬੀ ਦੀ ਪਹਿਲੀ ਪੋੜੀ ਤੇ ਪੈਰ ਰੱਖਿਆ ਤੇ ਆਪਣੇ ਆਪ ਨੂੰ ਮਾਂ ਬੋਲੀ ਪੰਜਾਬੀ ਦੇ ਚਰਨਾਂ ਵਿੱਚ ਫੁੱਲ ਦੇ ਵਾਗ ਭੇਟ ਕਰ ਦਿੱਤਾ।
31 ਦਸੰਬਰ 1980 ਵਿੱਚ ਜਲੰਧਰ ਦੂਰਦਰਸ਼ਨ ਕੇਂਦਰ ਤੇ ਉਹਨਾਂ ਦਾ ਪਹਿਲਾਂ ਗੀਤ (ਦਿਲ ਦਾ ਮਾਮਲਾ ਹੈਂ ਰਿਕਾਰਡ ਹੋਇਆ। ਸੰਨ 1981 ਨੂੰ ਉਹਨਾਂ ਦੀ ਪਹਿਲੀ ਕੈਸਿਟ ਐਚ.ਐਮ.ਵੀ ਕੈਸਿਟ ਕੰਪਨੀ ਹੇਠ ਰਿਕਾਰਡ ਹੋਈ ਜਿਸ ਨਾਲ ਗੁਰਦਾਸ ਮਾਨ ਨੇ ਸੋਲੋ ਗੀਤਾਂ ਦਾ ਜਮਾਨਾਂ ਚਲਾ ਦਿੱਤਾ । ਉਹਨਾਂ ਦੇ ਅਣਗਣਿਤ ਟੀ ਼ਵੀ ਅਤੇ ਸਟੇਜ ਪ੍ਰੋਗਰਾਮ ਹੋਣੇ ਸ਼ੁਰੂ ਹੋਏ ਪਰ ਉਸ ਸਮੇਂ ਦੁਗਾਣਾ ਗਾਇਕੀ ਦਾ ਜ਼ੋਰ ਸੀ ਜਿਸ ਕਰਕੇ ਸੋਲੋ ਗਾਇਕ ਦੀ ਮਾਰਕੀਟ ਬਹੁਤ ਘੱਟ ਸੀ। ਗੁਰਦਾਸ ਮਾਨ ਨੇ ਆਪਣੀ ਅਵਾਜ ਤੇ ਕਲਮ ਦੀ ਚੋਟ ਤੇ ਸੋਲੋ ਗਾਇਕੀ ਦਾ ਸਿੱਕਾ ਚਲਾ ਦਿੱਤਾ। ਗੁਰਦਾਸ ਮਾਨ ਨੂੰ (ਆਪਣਾ ਪੰਜਾਬ) ਗੀਤ ਲਈ ਵਿਸ਼ਵ ਪੱਧਰ ਤੇ ਸਨਮਾਨਿਤ ਕੀਤਾ ਗਿਆ।
ਗਾਇਕੀ ਦੇ ਨਾਲ ਨਾਲ ਗੁਰਦਾਸ ਮਾਨ ਆਪਣੇ ਚੰਗੇ ਅਭਿਨੇਤਾਂ ਹੋਣ ਦਾ ਵੀ ਸਬੂਤ ਦਿੱਤਾ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ (ਮਾਮਲਾ ਗੜਬੜ ਹੈ) ਤੋਂ ਬਾਅਦ ਉਹ ਪੰਜਾਬੀ ਫਿਲਮ ਜਗਤ ਦੀਆਂ ਸਿੱਖਰਾਂ ਤੱਕ ਪਹੁੰਚਦੇ ਗਏ। ਗੁਰਦਾਸ ਮਾਨ ਨੇ ਪੰਜਾਬੀ, ਤਾਮਿਲ, ਬੰਗਾਲੀ, ਹਰਿਆਣਵੀ, ਰਾਜਸਥਾਨੀ, ਭਾਸ਼ਾ ਵਿੱਚ ਗੀਤ ਗਏ। ਬਾਲੀਵੁੱਡ ਦੀਆਂ ਕਈ ਫਿਲਮਾਂ ਚੋਂ ਗੀਤ ਗਏ ਜਿਵੇਂ ਕਿ ਸਿਰਫ ਤੁਮ, ਮੈਦਾਨੇ ਜੰਗ, ਵੀਰ ਜਾਰਾ ਅਤੇ ਹੋਰ ਅਨੇਕਾਂ ਹਿੰਦੀ ਫਿਲਮਾਂ 'ਚ ਗੀਤ ਗਏ। ਗੁਰਦਾਸ ਮਾਨ ਨੇ ਬਾਲੀਵੁੱਡ ਦੀ ਫਿਲਮ (ਜਿੰਦਗੀ ਖੂਬਸੂਰਤ ਹੈ) ਵਿੱਚ ਪਹਿਲੀ ਵਾਰ ਕੰਮ ਕੀਤਾ। ਗੁਰਦਾਸ ਮਾਨ ਦੀ ਅਦਾਕਾਰੀ ਨੂੰ (ਸਹੀਦੇ ਮੁਹੱਬਤ, ਦੇਸ਼ ਹੋਇਆਂ ਪ੍ਰਦੇਸ਼, ਵਾਰਿਸ਼ ਸ਼ਾਹ) ਤੋਂ ਵਧੇਰੇ ਪ੍ਰਸਿੱਧੀ ਮਿਲੀ। ਗੁਰਦਾਸ ਮਾਨ ਨੇ ਪ੍ਰਸਿੱਧ ਸੰਗੀਤਕਾਰਾਂ ਨਾਲ ਕੰਮ ਕੀਤਾ ਜਿਵੇਂ ਕਿ ਲਕਸ਼ਮੀਕਾਂਤ ਪਿਆਰੇ ਲਾਲ, ਭੱਪੀ ਲਹਿਰੀ, ਅਨੁ ਮਲਿਕ, ਨਦੀਮ ਸ਼ਰਵਨ ਆਦਿ ਨਾਲ ਕੰਮ ਕੀਤਾ। ਉਹਨਾਂ ਦੀਆਂ ਹੁਣ ਤੱਕ 30 ਆਡੀਓ ਕੈਸਿਟਾਂ ਅਤੇ 300 ਗੀਤ ਰਿਕਾਰਡ ਹੋ ਚੁੱਕੇ ਹਨ।
ਕੈਸਿਟਾਂ
ਬੂਟ ਪਾਲਿਸਾਂ, ਕਲੈਬੋਰੇਸਿਨ, ਵਲੈਤਨ, ਹੀਰ, ਪੰਜੀਰੀ, ਪਿਆਰ ਕਰਲੈ, ਇਸ਼ਕ ਨਾ ਦੇਖੇ ਜਾਤ, ਪੀੜ ਤੇਰੇ ਜਾਣ ਦੀ, ਦਿਲ ਦਾ ਬਾਦਸ਼ਾਹ, ਚੱਕਲੋ ਚੱਕਲੋ, ਵਾਹ ਨੀ ਜਵਾਨੀਏ, ਇਸ਼ਕ ਦਾ ਗਿੱੜਦਾ, ਆਜਾ ਸੱਜਣਾ, ਮੁਹੱਬਤ ਜਿੰਦਾਬਾਦ, ਜਾਦੂਗਰੀਆਂ, ਦਿਲ ਹੋਣਾ ਚਾਹੀਦਾ ਜਵਾਨ, ਕੁੜੀਆਂ ਨੇ ਜੁਡੋ ਸਿੱਖ ਲਏ, ਯਾਰ ਮੇਰਾ ਪਿਆਰ, ਖੇਡਣ ਦੇ ਦਿਨ ਚਾਰ, ਘਰ ਭੁੱਲਗਈ ਮੋੜ ਤੇ ਆਕੇ, ਨੱਚੋ ਬਾਬਿਓ, ਠੱਨ ਠੱਨ ਗੋਪਾਲ, ਆਕੜ ਆ ਹੀ ਜਾਂਦੀ ਹੈ, ਪੀੜ ਪ੍ਰਾਹੁਣੀ, ਮੱਸ਼ਤੀ, ਦਿਲ ਸਾਫ ਹੋਣਾ ਚਾਹੀਦਾ, ਅੱਖੀਆਂ ਉਡੀਕ ਦੀਆਂ, ਤੂੰ ਦਾਤੀ ਅਸੀ ਮੰਗਤੇ ਤੇਰੇ, ਕਿਰਪਾ ਦਾਤੀ ਦੀ, ਗਲ ਪਾਕੇ ਮਈਆ ਦੀਆਂ ਚੁੰਨੀਆਂ।
ਫਿਲਮਾਂ
ਵਾਰਿਸ਼ ਸ਼ਾਹ, ਮਾਮਲਾ ਗੜਬੜ ਹੈ, ਲੋਂਗ ਦਾ ਲਿਸ਼ਕਾਰਾ, ਛੋਰ੍ਹਾ ਹਰਿਆਣੇ ਦਾ, ਕੀ ਬਣੁ ਦੁਨੀਆਂ ਦਾ, ਕੁਰਬਾਨੀ ਜੱਟ ਦੀ, ਉਚਾ ਦਰ ਬਾਬੇ ਨਾਨਕ ਦਾ, ਕਚਿਹਰੀ, ਪ੍ਰਤਿੱਗਿਆ, ਗੁਰਦਾਸ ਮਾਨ ਵਾਨਟਿੱਡ, ਦੁਸ਼ਮਣੀ ਦੀ ਅੱਗ, ਗੱਭਰੂ ਪੰਜਾਬ ਦਾ, ਬਗਾਵਤ, ਸੂਬੇਦਾਰ, ਜ਼ਿੰਦਗੀ ਖੂਬਸੂਰਤ ਹੈ, ਸ਼ਹੀਦ ਊਧਮ ਸਿੰਘ, ਸ਼ਹੀਦੇ ਮੁਹੱਬਤ (ਬੂਟਾ ਸਿੰਘ), ਦੇਸ਼ ਹੋਇਆ ਪ੍ਰਦੇਸ਼, ਯਾਰੀਆਂ।
-ਰਮਨ ਸੰਧੂ